Download PDF of Punjabi Bujartan (ਬੁਝਾਰਤਾਂ) With Answer
Many people like to play games with their friends or family at home, although different types of games can be played, but Punjabi Bujartan is also the most played game among them all.
These are a kind of riddles, in which you have to find answers to them. Due to which this game becomes even more interesting.
Although when you search for Punjabi riddles on the internet, you may not get enough information, but today we have brought the Best & Popular Punjabi Bujartan with Answers for all of you. You can read from the article given below.
Anyway, children in Punjab are very fond of riddles, they ask these riddles from their classmates or friends, and also ask them for answers.
In this way this game is very famous in India. It is said that the person who plays this type of game, his mind becomes sharp.
Because there are such questions, which force you to think a lot. Your thinking power increases and your intellect develops.
ਪੰਜਾਬੀ ਬੁਝਾਰਤਾਂ
ਸਿੱਧੀ ਕਰਦਾ ਇੱਕ-ਇੱਕ ਤਾਰ । ਸਿੱਧਿਆਂ ਦਾ ਉਹ ਸਿੱਧਾ ਯਾਰ – ਕੰਘਾਕੁੱ
ਨਾ ਉਹਦੇ ਹੱਥ ਨਾ ਹੀ ਪੈਰ ਫਿਰ ਵੀ ਕਰਦਾ ਥਾਂ-ਥਾਂ ਸੈਰ? – ਪੈਸਾ !
ਨਿੱਕੇ – ਨਿੱਕੇ ਮੇਮਣੇ ਪਹਾੜ ਚੁੱਕੀ ਜਾਂਦੇ ਨੇ ਰਾਜਾ ਪੁੱਛੇ ਰਾਣੀ. ਨੂੰ ਇਹ ਕੀ ਜਨੌਰ-: ਜਾਂਦੇ ਨੇ? – ਰੇਲ ਗੱਡੀ ਦੇ ਡੱਬੇ
ਅੱਗਿਉਂ ਨੀਵਾਂ ਪਿੱਛੇਉਂ ਉੱਚਾ ਘਰ-ਘਰ ਫਿਰੇ ਹਰਾਮੀ ਲੁੱਚਾ – ਛੱਜ
ਨਿੱਕੀ ਜਿਹੀ ਕੁੜੀ ਉਹਦੇ ਢਿੱਡ ‘ਚ ਲਕੀਰ – ਕਣਕ ਦਾ ਦਾਣਾ
ਸ਼ੀਸ਼ੇਆਂ ਦਾ ਟੋਭਾ ਕੰਡਿਆਂ ਦੀ ਵਾੜ ਬੁੱਝਣੀ ਆ ਤਾਂ ਬੁੱਝ ਨਹੀਂ ਤਾਂ ਹੋ ਜਾ ਬਾਹਰ ਤਣ – ਅੱਖਾਂ
ਰੂਪ ਹੈ ਉਨ੍ਹਾਂਦਾ ਪਿਆਰਾ-ਪਿਆਰਾ ਵਾਸੀ ਹਨ ਉਹ ਦੂਰ ਦੇ ਚਿੱਟੇ-ਚਿੱਟੇ ਲਿਸ਼ਕ ਰਹੇ ਕਰਨ ਹਨੇਰਾ ਦੂਰ ਪਏ – ਤਾਰੇ
ਇਕ ਚੀਜ਼ ਮੈਂ ਐਸੀ ਦੇਖੀ, ਮਿਲਦੀ ਨਹੀਂ ਉਧਾਰੀ। ਜਿਸ ਦੇ ਪੱਲੇ ਇਹ ਚੀਜ਼ ਹੈ ਉਹ ਕਰਦਾ ਸਰਦਾਰੀ – ਵਿੱਦਿਆ
ਦਿਨ ਵਿੱਚ ਸੌਂਵੇ, ਰਾਤ ਨੂੰ ਰੋਵੇ ਜਿੰਨਾ ਰੋਵੇ ਉਨਾ ਹੀ ਖੋਵੇ – ਮੋਮਬੱਤੀ
ਹਰੀ ਡੱਬੀ ਪੀਲਾ ਮਕਾਨ ਉਸ ਵਿੱਚ ਬੈਠਾ ਰੁਲਦੂ ਰਾਮ। – ਪਪੀਤਾ ਤੇ ਬੀਜ
ਲਾਲ ਗਊ ਲੱਕੜ ਖਾਵੇ ਪਾਣੀ ਪੀਵੇ ਮਰ ਜਾਵੇ। – ਅੱਗ
ਬੋਲੇ ਨਾ ਬੁਲਾਵੇ ਬਿਨ ਪੌੜੀ ਅਸਮਾਨੇ ਚੜ੍ਹ ਜਾਵੇ।- ਪਤੰਗ
ਕੜੀ ਚਿੱਟੀ ਪੂਛ ਹਿਲਾਵੇ। ਦਮੜੀ ਦਮੜੀ ਨੂੰ ਮਿਲ ਜਾਵੇ – ਮੂਲੀ
ਥਾਲ ਭਰਿਆ ਮੋਤੀਆਂ ਦਾ ਸਭ ਦੇ ਸਿਰ ‘ਤੇ ਉਲਟਾ ਧਰਿਆ ਹਨੇਰੀ ਚੱਲੇ ਪਾਣੀ ਚੱਲੇ ਮੋਤੀ ਫਿਰ ਨਾ ਡਿੱਗਣ ਥੱਲੇ। – ਤਾਰੇ
ਗੁਠਲੀ, ਨਾ ਬੀਜ ਦੇਖਿਆ ਹਰ ਮੌਸਮ ਵਿੱਚ ਵਿਕਦਾ ਦੇਖਿਆ। – ਕੇਲਾ
ਕਾਲਾ ਹੈ ਪਰ ਕਾਗ ਨਹੀਂ, ਲੰਮਾ ਹੈ ਪਰ ਨਾਗ ਨਹੀਂ ? – ਅਟੇਰਨ
ਆਲਾ ਕੌਡੀਆ ਵਾਲਾ, ਵਿਚ ਮੇਰੀ ਭੂਟੋ ਨੱਚਦੀ ? – ਮੂੰਹ ਵਿਚਲੇ ਦੰਦ ਤੇ ਜੀਭ !
ਸਭ ਤੋਂ ਪਹਿਲਾਂ ਮੇਂ ਜੰਮਿਆ ਫਿਰ ਮੇਰਾ ਭਾਈ ਖਿੱਚ ਧੂਹ ਕੇ ਬਾਪੂ ਜੰਮਿਆ ਪਿਛੋਂ ਸਾਡੀ ਮਾਈ? – ਦੁੱਧ, ਦਹੀਂ, ਮੱਖਣ ਤੇ ਲੱਸੀ !
ਬੱਚਾ ਇੱਕ ਨਾ ਜਾਂਦਾ ਸਕੂਲ ਨਾ ਕੋਈ ਪੜ੍ਹੇ ਕਿਤਾਬ ਜਦ ਕਰਦਾ ਹੈ _ ਹਿਸਾਬ ‘ਕੱਲਾ-‘ਕੱਲਾ ਦਿੰਦਾ ਸਹੀ ਜਵਾਬ? – ਕੈਲਕੁਲੇਟਰ !